Tuesday, May 10, 2016

Shining Stars of our Institution

Toppers of Session 2012-14



Ramandeep Kaur (First Position All Semesters)
Satvinderpal Kaur Second Position All Semesters

 Rajni Third Position All semesters

Toppers of Session 2014-16



 Rajvir Kaur First Position First Year

Nisha Second Position First Year

Geetanjali Third Position First Year

Friday, March 4, 2016

ACTION RESEARCH PROJECTS IN D.I.E.T.


Following action research projects are undertaken by the DIET faculty in collaboration with teachers of elementary schools under Sarv Sikhiya Abhiyan Authority:




1. Effectiveness of ‘Constructive Initiatives’ in Enabling Students of Class 5 to Gain Knowledge about Waste Management Strategy

2. Inculcating Habit of Maintaining Daily Usable Play-way Material among Students of Class 1 and 2 through Appreciation and Prizes.
 
3[ ਨਾਟਕੀ-ਤੁਲਨਾਤਮਕ ਵਿਧੀ ਰਾਹੀਂ ਬੱਚਿਆਂ ਦੀ ਬੋਲੀ ਅਤੇ ਵਿਵਹਾਰ ਵਿੱਚ ਸੁਧਾਰ

4. ਸ੍ਰੇਣੀ ਕਮਰੇ ਵਿੱਚ ਵਰਤੀਆਂ ਗਈਆਂ ਵਸਤੂਆਂ ਦੀ ਰਹਿੰਦ-ਖੂੰਹਦ ਦੀ ਵਰਤੋਂ ਦੁਆਰਾ ਵਿਦਿਆਰਥੀਆਂ ਵਿੱਚ ਸ੍ਰੇਣੀ ਕਮਰੇ ਨੂੰ ਸਾਫ ਰੱਖਣ ਦੀ ਆਦਤ ਦਾ ਵਿਕਾਸ ਕਰਨਾ

5. ਸ਼ਬਦਾਂ ਦੀ ਇੱਕੋ ਸਮੇਂ ਦੂਹਰੀ ਵਰਤੋਂ ਰਾਹੀਂ ਛੇਵੀਂ ਜਮਾਤ ਦੇ ਬੱਚਿਆਂ ਨੂੰ ਵਚਨ ਅਤੇ ਲਿੰਗ ਦੇ ਸੰਕਲਪ ਵਿੱਚ ਅੰਤਰ ਦਾ ਗਿਆਨ

6.ਵਾਤਾਵਰਣ ਵਿੱਚ ਮਿਲਣ ਵਾਲ਼ੇ ਪੌਦਿਆਂ ਦੇ ਪੱਤਿਆਂ ਦੀ ਸ਼ਿਰਾ ਵਿਨਿਆਸ ਦੇਖ ਕੇ ਉਹਨਾਂ ਦੀ ਜੜ੍ਹ ਦੀ ਕਿਸਮ ਬਾਰੇ ਜਾਣਨ ਦੀ ਯੋਗਤਾ ਦਾ ਵਿਕਾਸ 

7. Enabling Students of Class 6 to Do Composition on ‘My School’ Using the ‘Word Tree’

8. ਗੇਂਦ ਅਤੇ ਰੋਸ਼ਨੀ ਦੀ ਵਰਤੋਂ ਦੁਆਰਾ ਛੇਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਧਰਤੀ ਦੇ ਤਾਪਖੰਡਾਂ ਦਾ ਗਿਆਨ

9. To Enable the Students  to do Addition and Subtraction of one and two Digit Numbers using Counting Chart

10. Increasing the Speed  and Reducing Errors in Multiplication with the use Of Vedic Mathematics.




Saturday, July 5, 2014

Seminar on 'Role of Family, Society & State in Education '

ਡਾਇਟ ਸ਼ੇਖੂਪੁਰ, ਕਪੂਰਥਲਾ ਵਿੱਚ ਸਿੱਖਿਆ ਸੰਬੰਧੀ ਸੈਮੀਨਾਰ












ਅੱਜ ਜ਼ਿਲਾ ਸਿਖਿਆ ਤੇ ਸਿਖਲਾਈ ਸੰਸਥਾ ਸ਼ੇਖੂਪੁਰ ਕਪੂਰਥਲਾ ਵਿਖੇ ਪ੍ਰਿੰਸੀਪਲ ਸ੍ਰੀਮਤੀ ਗੀਤਾਂਜਲੀ ਦੀ ਅਗਵਾਈ ਹੇਠ ਸੈਸ਼ਨ 2012-14 ਦੇ ਸਿਖਿਆਰਥੀਆਂ ਵੱਲੋਂ 'ਸਿਖਿਆ ਦੇ ਖੇਤਰ ਵਿੱਚ ਪਰਿਵਾਰ, ਸਮਾਜ ਅਤੇ ਸਟੇਟ ਦਾ ਯੋਗਦਾਨ' ਵਿਸ਼ੇ ਉੱਤੇ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਹ ਸੈਮੀਨਾਰ ਲੈਕਚਰਾਰ ਸ੍ਰੀ ਹਰਵਿੰਦਰ ਭੰਡਾਲ ਨੇ ਆਯੋਜਤ ਕੀਤਾ, ਜਿਸ ਵਿੱਚ ਲੈਕਚਰਾਰ ਸੀ ਗੁਰਚਰਨ ਸਿੰਘ ਚਾਹਲ, ਸ੍ਰੀ ਵਿਜੇ ਮਾਹਨਾ, ਸ੍ਰੀ ਝਿਰਮਲ ਸਿੰਘ ਮੁਲਤਾਨੀ, ਸ੍ਰੀਮਤੀ ਰੇਨੂੰ ਅਤੇ ਸ੍ਰੀਮਤੀ ਉਰਮਿਲਾ ਨੇ ਵੀ ਸ਼ਮੂਲੀਅਤ ਕੀਤੀ। ਸਿਖਿਆਰਥਣ ਅਮਰਜੀਤ ਕੌਰ ਨੇ ਖੂਬਸੂਰਤੀ ਨਾਲ ਮੰਚ ਸੰਚਾਲਨ ਕੀਤਾ। ਸੈਮੀਨਾਰ ਵਿੱਚ ਸਿਖਿਆਰਥੀ ਹਰਵਿੰਦਰਪਾਲ ਸਿੰਘ , ਸੁਖਚੈਨ ਕੌਰ ਅਤੇ ਅਤੁਲ ਨੇ ਸਿਖਿਆ ਦੇ ਖੇਤਰ ਵਿੱਚ ਕ੍ਰਮਵਾਰ ਘਰ, ਸਮਾਜ ਅਤੇ ਸਟੇਟ ਦੇ ਯੋਗਦਾਨ ਬਾਰੇ ਆਪਣੇ ਪਰਚੇ ਪੇਸ਼ ਕੀਤੇ। ਤਿੰਨਾਂ ਸਿਖਿਆਰਥੀਆਂ ਨੇ ਉਹਨਾਂ ਖੇਤਰਾਂ ਦੀ ਨਿਸ਼ਾਨਦੇਹੀ ਕਰਨ ਦਾ ਯਤਨ ਕੀਤਾ, ਜਿਹਨਾਂ ਵਿੱਚ ਇਹ ਸੰਸਥਾਵਾਂ ਆਪਣੀ ਬਣਦੀ ਭੂਮਿਕਾ ਨਿਭਾ ਸਕਦੀਆਂ ਹਨ। ਇਸ ਪਿਛੋਂ ਵੱਖ ਵੱਖ ਸਿਖਿਆਰਥੀਆਂ ਨੇ ਵਿਚਾਰ ਵਟਾਂਦਰੇ ਵਿੱਚ ਸ਼ਮੂਲੀਅਤ ਕੀਤੀ। ਨਵਰੂਪ ਕੌਰ, ਅਮਨਦੀਪ ਕੌਰ, ਸੁਖਪ੍ਰੀਤ ਕੌਰ, ਤਜਿੰਦਰ ਸਿੰਘ ਤੇ ਗੌਰਵਦੀਪ ਸਿੰਘ ਨੇ ਪਰਿਵਾਰ ਦੀ ਸੰਸਥਾ ਨੂੰ ਮਹੱਤਵਪੂਰਨ ਦੱਸਦਿਆਂ ਇਸ ਦੇ ਬੱਚੇ ਦੀ ਸਿਖਿਆ ਉੱਤੇ ਪੈਂਦੇ ਪ੍ਰਭਾਵਾਂ ਦੀ ਚਰਚਾ ਕੀਤੀ। ਅਮਨਦੀਪ ਸਿੰਘ ਤੇ ਤਰਨਜੀਤ ਸਿੰਘ ਨੇ ਸਮਾਜ ਤੇ ਸਟੇਟ ਵੱਲੋਂ ਸਿਖਿਆ ਪ੍ਰਤੀ ਲੋੜੀਂਦੀ ਜ਼ਿੰਮੇਵਾਰੀ ਨਾ ਉਠਾਉਣ ਬਾਰੇ ਪ੍ਰਸ਼ਨ ਉਠਾਏ। ਰਮਨਦੀਪ ਕੌਰ ਨੇ ਕਿਹਾ ਕਿ ਸਿਖਿਆ ਨੂੰ ਸਮਾਜ ਵਿੱਚ ਲਿੰਗਕ ਬਰਾਬਰੀ ਲਈ ਕੰਮ ਕਰਨਾ ਚਾਹੀਦਾ ਹੈ ।ਮੋਹਿਤ ਅਨੰਦ ਨੇ ਸਿਖਿਆ ਦੇ ਖੇਤਰ ਵਿੱਚ ਪੈਸੇ ਦੀ ਹੋ ਗਈ ਘੁਸਪੈਠ ਬਾਰੇ ਆਪਣੀ ਚਿੰਤਾ ਜ਼ਾਹਿਰ ਕੀਤੀ।ਇਸੇ ਤਰ੍ਹਾਂ ਸੁਖਜਿੰਦਰ ਸਿੰਘ ਨੇ ਸਕਾਰਾਤਮਕ ਅਤੇ ਨਕਾਰਾਤਮਕ ਸਿਖਿਆ ਦੇ ਮੁੱਦੇ ਤੇ ਵਿਚਾਰ ਪ੍ਰਗਟਾਏ। ਪ੍ਰਧਾਨਗੀ ਮੰਡਲ ਵਿਚੋਂ ਸ੍ਰੀਮਤੀ ਉਰਮਿਲਾ ਨੇ ਸਕਾਰਾਤਮਕ ਸਿਖਿਆ ਦੀ ਲੋੜ ਉੱਤੇ ਜ਼ੋਰ ਦਿੱਤਾ। ਸ੍ਰੀ ਵਿਜੇ ਮਾਹਨਾ ਨੇ ਸਮਾਜ ਦੀਆਂ ਬੁਰਾਈਆਂ ਅਤੇ ਚੰਗਿਆਈਆਂ ਦੇ ਸਿਖਿਆ ਅਤੇ ਵਿਅਕਤੀ ਉੱਤੇ ਪੈਂਦੇ ਪ੍ਰਭਾਵਾਂ ਬਾਰੇ ਚਾਨਣਾ ਪਾਇਆ।ਸ੍ਰੀ ਗੁਰਚਰਨ ਸਿੰਘ ਚਾਹਲ ਨੇ ਸੈਮੀਨਾਰ ਸੱਭਿਆਚਾਰ ਬਾਰੇ ਬੋਲਦਿਆਂ ਕਿਹਾ ਕਿ ਇਹ ਸਾਨੂੰ ਆਪਣੀ ਆਲੋਚਨਾ ਸੁਨਣ ਦੇ ਯੋਗ ਬਣਾਉਂਦਾ ਹੈ। ਅੰਤ ਵਿੱਚ ਸੈਮੀਨਾਰ ਵਿਚਲੀ ਬਹਿਸ ਨੂੰ ਸਮੇਟਦਿਆਂ ਸ੍ਰੀ ਹਰਵਿੰਦਰ ਭੰਡਾਲ ਨੇ ਕਿਹਾ ਕਿ ਅੱਜ ਸਮਾਜ ਸਾਹਮਣੇ ਸਿਖਿਆ ਦੇ ਵਸਤੂਕਰਨ ਦੇ ਰੂਪ ਵਿੱਚ ਵੱਡੀ ਚੁਣੌਤੀ ਹੈ ਪ੍ਰੰਤੂ ਸਮਾਜ ਨੇ ਹਾਲੇ ਤੱਕ ਸਿਖਿਆ ਦੇ ਵਪਾਰੀਕਰਨ ਦੇ ਨਤੀਜਿਆਂ ਬਾਰੇ ਸੋਚਣਾ ਸ਼ੁਰੂ ਨਹੀਂ ਕੀਤਾ। ਇਸ ਸੈਮੀਨਾਰ ਦੌਰਾਨ ਸੰਸਥਾ ਦੇ ਸੈਸ਼ਨ 2012-14 ਦੇ ਸਿਖਿਆਰਥੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

Monday, September 9, 2013

Result session 2010-12 Semester 4


Result session 2010-12 Semester 4th


Roll no. Student’s name Marks

5728 Lakhbir Singh Re: Maths, Eng

5729 Shanaz Biba 786

5730 Inderpal Kaur 743

5731 Kamalpreet Kaur 777

5732 Paramjit Kaur 720

5733 Daljit Kaur 773

5735 Seera Ram 784

5736 Renu Bala 716

5737 Harjinderpal Kaur 738

5738 Rupinder Kaur 671

5739 Gursewak Singh Re: Maths, Eng

5740 Kirna rani 688

5742 Tajbir Gill 614

5743 Ramanjit Kaur 664

5744 Roop singh 704

5745 Kulwinder Kaur 719

5746 Gurjit Singh 696

5747 Antveer Kaur 777

5748 Jaswinder Kaur 741

5749 satpal Singh Re: Maths, Eng

5750 Kulwinder Kaur 763

5751 Navdeep K 685

5752 Jasbir s 733

5753 Naveen 772

5754 Narinder K 748

5755 Nanak chand 755

5756 Parampal K 701

5757 Sukhjit K 672

5758 Anu 714

5759 Paramjit 781

5760 Malkit K 692

5761 Pupinder K 676

5762 Lovepreet S 755

5764 Sarabjit K 677

5765 Kuldip K 697

5766 Lakhwinder K 739

5767 Suman Rani 650

5768 Nazima 681

5769 Jasbir K 731

5770 Kuldip K 731

5771 Gurpreet K 752

5772 Jagdish K Re:  Eng

5773 Sarabjit K 754

5774 Kanwaljit K 663

5775 Sawaran S  643

5756 Kulwant K 661

5777 Balwinder K Re: Maths, Eng

5778 Sandip K 659

5779 Sharda d Re:  Eng

5780 Kuldip K 663

5781Mandip K 650

5782 Krishan S 756

5783 Amandip K 785

5784 Ramandip K 697

5786 Arwinder K 746

5787 Veerpal K Re: Eng

5788 Inderjit K Re:  Eng

5789 Sandhya R 668

5790 Amandip K 755

5791 Navjit K 740

5792 Balwinder K 722

5793 Manpreet K 683

5794 Harjit K 709

5795 Rukminder K Re: Eng

5796 Rajwinder K 722

5798 Parkash k 652

5799 Saroj R 690

5800 Sharanjit K 688

5801Rajinder K 650

5802 Anita 636

5803 Balwinder K Re:  Eng

5804 Sandip K Re:  Eng

5805 Sandip K Re: Eng

5806 Charanjit K Re: Maths, Eng

5807 Varinder K Re: Eng

5808 Bimla R Re: Maths, Eng

5809 Kulwant K 677

5810 Santosh R 699

5811 Harbhajan K Re: Eng

5812 Mamta R 715

5813 Kulwinder K Re: Maths, Eng

5814 Ram S 685

5815 Sukhpreet S 726

5816 Amandip K 734

5817 Charanjit K 703

5818 Rajni 666

6252 Paramjit K 686

Wednesday, August 28, 2013

ACTION RESEARCH

ਕਪੂਰਥਲਾ ਜ਼ਿਲੇ ਦੇ ਐਲੀਮੈਂਟਰੀ ਅਧਿਆਪਕਾਂ ਦੁਆਰਾ ਮੁਕੰਮਲ ਕੀਤੇ ਐਕਸ਼ਨ ਰਿਸਰਚ ਪੌਜੈਕਟਾਂ ਦਾ ਵੇਰਵਾ(2011-12, 2012-13)

ਨਿਗਰਾਨ : ਸ੍ਰੀ ਗੁਰਚਰਨ ਸਿੰਘ ਚਾਹਲ, ਲੈਕਚਰਾਰ

1 ਖੇਡ ਵਿਧੀ ਅਤੇ ਫਲੈਸ਼ ਕਾਰਡ ਦੀ ਵਿਧੀ ਦੀ ਵਰਤੋਂ ਦੁਆਰਾ ਵਿਦਿਆਰਥੀਆਂ ਦੀ ਅੱਖਰ ਪਹਿਚਾਣ ਯੋਗਤਾ ਵਿੱਚ ਸੁਧਾਰ ਕਰਨਾ
2 ਵਿਦਿਆਰਥੀਆਂ ਵਿੱਚ ਭਾਸ਼ਾਈ ਪੁਨਰ-ਪ੍ਰਗਟਾਵੇ ਦੀ ਯੋਗਤਾ ਦਾ ਵਿਕਾਸ
3 ਲਗਾਂ ਮਾਤਰਾਵਾਂ ਵਾਲੇ ਸ਼ਬਦਾਂ ਨੂੰ ਮੁਹਾਰਨੀ ਵਿਚੋਂ ਪਛਾਣ ਕਰਨ ਦੀ ਵਿਧੀ ਦੁਆਰਾ ਪੜ੍ਹਨਯੋਗ ਬਣਾਉਣਾ
4 ਤੇਜ਼ੀ ਨਾਲ ਸਿੱਖਣ ਵਾਲੇ ੁਵਿਦਿਆਰਥੀਆਂ ਦੀ ਅਨੁਸ਼ਾਸਨਹੀਣਤਾ ਦੀ ਸਮੱਸਿਆ ਨੂੰ ਸਿਰਜਣਾਤਮਕ ਕਿਰਿਆਵਾਂ ਦੇ ਸਾਧਨ ਦੁਆਰਾ ਦੂਰ ਕਰਨਾ
5 ਚਾਰ ਲਕੀਰੀ ਕਾਪੀ ਦੀ ਵਰਤੋਂ ਨਾਲ ਵਿਦਿਆਰਥੀਆਂ ਨੂੰ ਗੁਰਮੁਖੀ ਲਿਪੀ ਦੇ ਅੱਖਰਾਂ ਨੂੰ ਸਹੀ ਬਣਤਰ ਵਿੱਚ ਲਿਖਣ ਦੇ ਯੋਗ ਬਣਾਉਣ ਦੀ ਵਿਧੀ ਦੀ ਪ੍ਰਭਾਵਕਤਾ ਦਾ ਅਧਿਐਨ
6 ਵਿਦਿਆਰਥਆਿਂ ਨੂੰ ਰਾਸ਼ਟਰੀ ਗਾਨ ਦਾ ਸ਼ੁੱਧ ਉਚਾਰਨ ਕਰਨ ਦੇ ਯੋਗ ਬਣਾਉਣਾ
7 ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਸਕੂਲ ਵਰਦੀ ਦੀ ਮਹੱਤਤਾ ਅਤੇ ਜ਼ਰੂਰਤ ਦੱਸ ਕੇ ਰੋਜ਼ਾਨਾ ਵਰਦੀ ਵਿੱਚ ਆਉਣ ਲਈ ਪ੍ਰੇਰਤ ਕਰਨਾ
8 ਤੀਸਰੀ ਜਮਾਤ ਦੇ ਵਿਦਿਆਰਥੀਆਂ ਨੂੰ ਨੌਂ ਦੇ ਪਰਿਵਾਰ ਵਾਲੀਆਂ ਦੋ ਅੰਕੀ ਸਿਖਿਆਵਾਂ ਨੂੰ ਫਲੈਸ਼ ਕਾਰਡ ਵਿਧੀ ਰਾਹੀਂ ਪਹਿਚਾਣ ਦੇ ਯੋਗ ਬਣਾਉਣਾ      

ਨਿਗਰਾਨ : ਸ੍ਰੀ ਵਿਜੇ ਮਾਹਨਾ, ਲੈਕਚਰਾਰ

1æ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਦੈਨਿਕ ਜੀਵਨ ਵਿਚਲੀਆਂ ਉਦਾਹਰਣਾਂ ਅਤੇ ਕਿਰਿਆਵਾਂ ਰਾਹੀਂ ਖੇਤਰਫਲ ਅਤੇ ਪਰਿਮਾਪ ਦੇ ਅੰਤਰ ਨੂੰ ਸਮਝਣ ਦੇ ਯੋਗ ਬਣਾਉਣਾ
2 ਵਿਦਿਆਰਥੀਆਂ ਨੂੰ ਵਿਅਕਤੀਗਤ ਜ਼ਿੰਮੇਵਾਰੀ ਦੇ ਕੇ ਉਹਨਾਂ ਅੰਦਰ ਪੌਦਿਆਂ ਦੀ ਸੰਭਾਲ ਸੰਬੰਧੀ ਰੁਚੀ ਦਾ ਵਿਕਾਸ
3 ਵਿਦਿਆਰਥੀਆਂ ਨੂੰ ਦੋ ਅੰਕੀ ਸੰਖਿਆਵਾਂ ਦੀ ਹਾਸਲ ਵਾਲੀ ਘਟਾਓ ਦੇ ਸਵਾਲਾਂ ਨੂੰ ਲਕੀਰਾਂ ਦੀ ਸਹਾਇਤਾ ਨਾਲ ਹੱਲ ਕਰਨ ਦੇ ਯੋਗ ਬਣਾਉਣਾ
4 ਤੀਸਰੀ ਜਮਾਤ ਦੇ ਵਿਦਿਆਰਥੀਆਂ ਨੂੰ ਖਾਨਿਆਂ ਵਾਲੀਆਂ ਕਾਪੀਆਂ ਅਤੇ ਰੰਗਦਾਰ ਚਾਕਾਂ ਦੀ ਮਦਦ ਨਾਲ ਦੋਹਰੀ ਗੁਣਾਂ ਦੀ ਸਮੱਸਿਆ ਨੂੰ ਹੱਲ ਕਰਨ ਦੇ ਯੋਗ ਬਣਾਉਣਾ
5 ਪ੍ਰਸੰਸਾ ਰਾਹੀਂ ਬੱਚਿਆਂ ਨੂੰ ਜਮਾਤ ਦੇ ਕਮਰੇ ਦੀ ਸਫਾਈ ਸੰਬੰਧੀ ਪ੍ਰੇਰਨਾ
6 ਪਹਿਲੀ ਜਮਾਤ ਦੇ ਵਿਦਿਆਰਥੀਆਂ ਅੰਦਰ ਛੋਟੇ ਅੰਕ ਦੀਆਂ ਰੇਖਾਵਾਂ ਦੀ ਸਹਾਇਤਾ ਨਾਲ ਇੱਕ ਅੰਕੀ ਜੋੜ ਕਰਨ ਦੀ ਯੋਗਤਾ ਦਾ ਵਿਕਾਸ

ਨਿਗਰਾਨ : ਸ੍ਰੀ ਜੇ ਐਸ ਮੁਲਤਾਨੀ, ਲੈਕਚਰਾਰ

1 ਭਾਗ ਕਰਦੇ ਸਮੇਂ ਭਾਜਕ ਦਾ ਪਹਾੜਾ ਭਾਜ ਦੇ ਬਰਾਬਰ ਨਾ ਆਉਣ ਤੇ ਪੈਦਾ ਹੋਈ ਸਮੱਸਿਆ ਨੂੰ ਪਹਾੜਾ ਵਿਧੀ ਰਾਹੀਂ ਹਲ ਕਰਨਾ
2 ਬਾਲ ਗੀਤ ਦੀ ਸਹਾਇਤਾ ਨਾਲ 9 ਦੇ ਪਰਿਵਾਰ ਦੇ ਉਚਾਰਨ ਦੀ ਸਮੱਸਿਆ ਨੂੰ ਹਲ ਕਰਨਾ
3 To Enhance the Spirit of Mutual Love/Affection and Co-operation among the Students
4 ਬੱਚਿਆਂ ਵਿੱਚ ਘਰ ਦਾ ਕੰਮ ਕਰਨ ਵਿੱਚ ਦਿਲਚਸਪੀ ਪੈਦਾ ਕਰਨਾ
5 ਭਾਗ ਕਰਦੇ ਸਮੇਂ ਭਾਜਕ ਦੇ ਪਹਾੜੇ ਵਿੱਚ ਆਉਣ ਵਾਲੇ ਅੰਕਾਂ ਵਿੱਚ ਕੀਤੀਆਂ ਜਾਣ ਵਾਲੀਆਂ ਗਲਤੀਆਂ ਨੂੰ ਦੂਰ ਕਰਨਾ
6 ਵਿਦਿਆਰਥੀਆਂ ਨੂੰ ਦੋ ਅੰਕੀ ਸਿਖਿਆਵਾਂ ਦੀ ਹਾਸਲ ਵਾਲੀ ਘਟਗਓ ਦੇ ਸਵਾਲਾਂ ਨੂੰ ਬੰਡਲ ਤੀਲੀ ਦੀ ਸਹਾਇਤਾ ਨਾਲ ਹੱਲ ਕਰਨ ਦੇ ਯੋਗ ਬਣਾਉਣਾ
7 To Teach the Difference between 'b' and  'd' with the help of Different Activities to the Students of Grade 2

ਨਿਗਰਾਨ : ਸ੍ਰੀ ਹਰਵਿੰਦਰ ਸਿੰਘ ਭੰਡਾਲ, ਲੈਕਚਰਾਰ

1 ਵਸਤੂ-ਪ੍ਰਦਰਸ਼ਨੀ ਦੀ ਸਹਾਇਤਾ ਨਾਲ ਵਿਦਿਆਰਥੀਆਂ ਦੀ ਸੱਭਿਆਚਾਰਕ ਵਸਤੂਆਂ ਨਾਲ ਸੰਬੰਧਤ ਸ਼ਬਦਾਵਲੀ ਦਾ ਵਿਕਾਸ
2 ਸਿਰਜਣਾਤਕ ਕਿਰਿਆਵਾਂ ਵਿੱਚ ਸ਼ਮੂਲੀਅਤ ਰਾਹੀਂ  ਵਿਦਿਆਰਥੀਆਂ ਦੇ ਖਾਲੀ ਸਮੇਂ ਦਗ ਉਚਿਤ ਪ੍ਰਯੋਗ
3ਵਿਦਿਆਰਥੀਆਂ ਦੀ ਸ਼ਮੂਲੀਅਤ ਰਾਹੀਂ ਸਵੇਰ ਦੀ ਸਭਾ ਵਿੱਚ ਅਨੁਸ਼ਾਸਨ ਵਿੱਚ ਸੁਧਾਰ
4 Teaching Students Opposite Words with the Help of Rhyme 'Pretty Balloons'
5ਅਦਿੱਖ ਦੇ ਪ੍ਰਦਰਸ਼ਨ ਰਾਹੀਂ ਵਿਦਿਆਰਥੀਆਂ ਅੰਦਰ ਮਿਡ ਦੇਅ ਮੀਲ ਖਾਣ ਤੋਂ ਪਹਿਲਾਂ ਹੱਥ ਧੋਣ ਦੀ ਆਦਤ ਦਾ ਵਿਕਾਸ
6 ਪ੍ਰੇਰਨਾ ਅਤੇ ਪ੍ਰਸੰਸਾ ਰਾਹੀਂ ਵਿਦਿਆਰਥੀਆਂ ਅੰਦਰ ਸਕੂਲ ਵੱਲੋਂ ਮਿਲਿਆ ਘਰ ਦਾ ਕੰਮ ਨਿਯਮਤ ਰੂਪ ਵਿੱਚ ਕਰਨ ਦੀ ਆਦਤ ਦਾ ਵਿਕਾਸ
7 ਚੌਥੀ ਜਮਾਤ ਦੇ ਵਿਦਿਆਰਥੀਆਂ ਅੰਦਰ ਚੋਣਵੇਂ ਸ਼ਬਦਾਂ ਅਧਾਰਤ ਬੋਲ ਲਿਖਤ ਰਾਹੀਂ ਲਿਖਤੀ ਪੈਰ੍ਹਾ ਰਚਨਾ ਕਰਨ ਦੀ ਯੋਗਤਾ ਵਿੱਚ ਸੁਧਾਰ
8 Enabling the Students to Pronounce Sounds Produced by the Letter 'C' Correctly with the Help of Rhyme 'Sounds of C'
9 Effectiveness of Game 'Small Letter Find Your Place' to Enhance Student's Understanding of Using Small Letters Correctly

Tuesday, June 4, 2013

NEWSLETTER March-April 2013
ਮਾਰਚ-ਅਪ੍ਰੈਲ 2013
ਵਿਦਾਇਗੀ ਪਾਰਟੀ

ਸੈਸ਼ਨ 2011-13 ਦੇ ਸਿਖਿਆਰਥੀਆਂ ਵੱਲੋਂ ਆਪਣੇ ਸੀਨੀਅਰ ਸੈਸ਼ਨ 2010-12 ਦੇ ਸਿਖਿਆਰਥੀ ਨੂੰ ਉਹਨਾਂ ਦੇ ਕੋਰਸ ਦੇ ਖਾਤਮੇ ਉੱਤੇ 20 ਫਰਵਰੀ ਨੂੰ ਇੱਕ ਸ਼ਾਨਦਾਰ ਵਿਦਾਇਗੀ ਪਾਰਟੀ ਦਾ ਆਯੋਜਨ ਕੀਤਾ ਗਿਆ । ਪੂਰੇ ਕੈਂਪਸ ਨੂੰ ਰੰਗੋਲੀ ਨਾਲ ਸਜਾਇਆ ਗਿਆ । ਚਾਹ -ਪਾਣੀ ਤੋਂ ਪਿੱਛੋਂ ਸੱਭਿਆਚਾਰਕ ਪ੍ਰੋਗਰਾਮ ਸ਼ੁਰੂ ਹੋਇਆ । ਜੂਨੀਅਰ ਸਿਖ਼ਿਆਰਥੀਆਂ ਨੇ ਸੀਨੀਅਰਜ਼ ਦੇ ਮਨੋਰੰਜ਼ਨ ਲਈ ਵੱਖ -ਵੱਖ ਸੱਭਿਆਚਾਰਕ ਵੰਨਗੀਆਂ ਪੇਸ਼ ਕੀਤੀਆਂ । ਇਹਨਾਂ ਵੰਨਗੀਆਂ ਵਿੱਚ ਸੋਲੋ ਗੀਤ,ਗਰੁੱਪ ਸੌਂਗ , ਨਾਚ ਤੇ ਸਕਿੱਟਾਂ ਆਦਿ ਸ਼ਾਮਲ ਸਨ। ਮਨਪ੍ਰੀਤ ਸਿੰਘ ,ਨਿਸ਼ਾਂਤ ਕੁਮਾਰ , ਰੂਬਨ ,ਸੁਖਵਿੰਦਰ ਕੌਰ , ਮੀਨਾ, ਆਦਿ ਨੇ ਖੂਬਸੂਰਤ ਅਵਾਜ਼ਾਂ ਵਿੱਚ ਗੀਤ ਪੇਸ਼ ਕੀਤੇ ਜਦਕਿ ਨਾਚ-ਗਰੁੱਪਾਂ ਵਿੱਚ ਗੁਰਬਖਸ਼ ਕੌਰ , ਪਲਵਿੰਦਰ ਕੌਰ ,ਗੁਰਜੀਤ ਕੌਰ , ਮਨਦੀਪ ਕੌਰ, ਰਜਵੰਤ ਕੌਰ, ਪੂਜਾ, ਸੋਨੀਆ ਆਦਿ ਸ਼ਾਮਲ ਸਨ । ਪੂਜਾ ਤੇ ਸਾਥਣਾਂ ਨੇ ਸਕਿੱਟ ਪੇਸ਼ ਕੀਤੀ। ਸੀਨੀਅਰ ਸੀਖਆਰਥੀਆਂ ਨੇ ਵੀ ਆਪਣੇ ਵਿਦਾਇਗੀ ਸਮੇਂ ਦੇ ਭਾਵਾਂ ਨੂੰ ਵੱਖ-ਵੱਖ ਗੀਤਾਂ ਰਾਹੀਂ ਪ੍ਰਗਟਾਇਆ। ਉਹਨਾਂ ਨੇ ਸਮੂਹ ਲੈਕਚਰਾਰ ਸਾਹਿਬਾਨ ਨੂੰ ਧੰਨਵਾਦ ਵੱਜੋਂ ਕਾਰਡ ਭੇਂਟ ਕੀਤੇ ਤੇ ਕੁਝ ਦਿਲਚਸਪ ਸਵਾਲਾਂ ਦੇ ਜਵਾਬ ਪੁੱਛੇ । ਜਾ ਰਹੇ ਸਿਖਿਆਰਥੀਆਂ ਵੱਲੋਂ ਸੰਸਥਾ ਲਈ ਆਖਰੀ ਤੋਹਫੇ ਵਜੋਂ ਇੱਕ ਫਰਿੱਜ ਵੀ ਭੇਂਟ ਕੀਤੀ ਗਈ।ਸਮੁੱਚੇ ਰੂਪ ਵਿੱਚ ਇਹ ਵਿਦਾਇਗੀ ਪਾਰਟੀ ਬੇਹੱਦ ਭਾਵੁਕ ਤੇ ਭਾਵਪੂਰਤ ਸਮਾਗਮ ਹੋ ਨਿੱਬੜੀ ।
ਵਿਗਿਆਨ ਦਿਵਸ ਤੇ ਜਲ ਦਿਵਸ

ਈਕੋ ਕਲੱਬ ਤੇ ਸਾਇੰਸ ਕਲੱਬ ਵੱਲੋਂ 22 ਮਾਰਚ ਨੂੰ ਵਿਗਿਆਨ ਦਿਵਸ ਤੇ ਜਲ ਦਿਵਸ ਮਨਾਇਆ ਗਿਆ। ਇਸ ਮੌਕੇ ਵਿਗਿਆਨੀਆਂ ,ਵਿਗਿਆਨਕ ਖੋਜਾਂ ਤੇ ਪਾਣੀ ਦੀ ਸਾਂਭ-ਸੰਭਾਲ ਬਾਰੇ ਅੰਤਰ -ਹਾਊਸ ਕੁਇਜ ਕਰਵਾਇਆ ਗਿਆ । ਕੁਇਜ ਦਾ ਸੰਚਾਲਨ ਸਾਇੰਸ ਕਲੱਬ ਦੇ ਇੰਚਾਰਜ ਸ਼ਗੁਰਚਰਨ ਸਿੰਘ ਚਾਹਲ ਨੇ ਕੀਤਾ । ਹਾਊਸ ਦੇ ਸਾਰੇ ਵਿਦਿਆਰਥੀ ਹੀ ਹਾਊਸ ਟੀਮ ਵਿੱਚ ਸ਼ਾਮਿਲ ਸਨ । ਪੰਜ ਰਾਊਡਾਂ ਦੇ ਮੁਕਾਬਲੇ ਵਿੱਚ ਰਾਵੀ ਹਾਊਸ ਪਹਿਲੇ ,ਜੇਹਲਮ ਹਾਊਸ ਦੂਜੇ ਤੇ ਅਤੇ ਬਿਆਸ ਹਾਊਸ ਤੀਸਰੇ ਸਥਾਨ ਤੇ ਰਿਹਾ। ਈਕੋ ਕਲੱਬ ਦੇ ਇੰਚਾਰਜ ਸੀ੍ਰ ਵਿਜੇ ਮਾਹਨਾ ਨੇ ਵੀ ਜਲ-ਸੰਭਾਲ ਸੰਬੰਧੀ ਵਿਦਿਆਰਥੀਆਂ ਨੂੰ ਪ੍ਰਸ਼ਨ ਪੁੱਛੇ। ਇਸ ਤਰ੍ਹਾਂ ਹਾਉਸ ਵਾਈਜ਼ ਅਤੇ ਵਿਅਕਤੀਗਤ ਪ੍ਰਸ਼ੋਨਤਰੀਆਂ ਰਾਹੀਂ ਸਿਖਿਆਰਥੀਆਂ ਨੂੰ ਵਿਗਿਆਨ ਅਤੇ ਵਾਤਾਵਰਣ ਪ੍ਰਤੀ ਜਾਗਰੂਕ ਕੀਤਾ ਗਿਆ।
2012-13 ਦੇ ਐਕਸ਼ਨ ਰਿਸਰਚ ਪ੍ਰੋਜੈਕਟ ਮੁਕੰਮਲ

ਜ਼ਿਲਾ ਸਿੱਖਿਆ ਤੇ ਸਿਖਲਾਈ ਸੰਸਥਾ (ਕਪੂਰਥਲਾ ) ਵਿਖੇ ਸਾਲ 2012 ਅਤੇ 2013 ਲਈ ਚੱਲ ਰਹੇ ਐਕਸ਼ਨ ਰਿਸਰਚ ਪ੍ਰਜੈਕਟ ਮੁਕੰਮਲ ਹੋ ਗਏ। । ਜ਼ਿਲਾ੍ਹ ਰਿਸਰਚ ਕੋਆਰਡੀਨੇਟਰ ਸ਼ਹਰਵਿੰਦਰ ਭੰਡਾਲ ਨੇ ਦੱਸਿਆ ਕਿ ਪ੍ਰਿੰਸੀਪਲ ਸੀ੍ਰਮਤੀ ਗੀਤਾਂਜਲੀ ਤੇ ਪ੍ਰਬੰਧਕੀ ਇੰਚਾਰਜ ਸ੍ਰੀ ਧਰਮਿੰਦਰ ਰੈਨਾ ਜੀ ਦੀ ਦੇਖ ਰੇਖ ਹੇਠ ਜ਼ਿਲਾ੍ਹ ਕਪੂਰਥਲਾ ਦੇ 177 ਐਲੀਮੈਂਟਰੀ ਅਧਿਆਪਕਾਂ ਨੇ ਕੁੱਲ 30 ਐਕਸ਼ਨ ਰਿਸਰਚ ਪ੍ਰੌਜੈਕਟ ਤਿਆਰ ਕਰਕੇ ਆਪਣੀਆਂ ਹੱਥ ਲਿਖਤ ਰਿਪੋਰਟਾਂ ਸੰਸਥਾ ਵਿੱਚ ਜਮ੍ਹਾਂ ਕਰਵਾ ਦਿੱਤੀਆਂ ਹਨ। ਪ੍ਰੋਗਰਾਮ ਦੇ ਪਹਿਲੇ ਪੜਾਅ ਉੱਤੇ ਅਧਿਆਪਕਾਂ ਨੇ ਤਿੰਨ ਰੋਜ਼ਾਂ ਵਰਕਸ਼ਾਪ -ਕਮ-ਟਰੇਨਿੰਗ ਪ੍ਰੋਗਾਰਮ ਵਿੱਚ ਹਿੱਸਾ ਲਿਆ ਅਤੇ ਭਾਈਵਾਲ ਰਿਸਰਚ ਪ੍ਰਪੋਜ਼ਲਾਂ ਤਿਆਰ ਕੀਤੀਆਂ । ਆਪੋ ਆਪਣੇ ਸਕੂਲਾਂ ਵਿੱਚ ਕਾਰਜਵਿਧੀ ਲਾਗੂ ਕਰਨ ਪਿੱਛੋਂ ਅਧਿਆਪਕਾਂ ਨੇ ਦੋ ਦਿਨਾਂ ਰਿਪੋਰਟ ਰਾਈਟਿੰਗ ਵਰਕਸ਼ਾਪਾਂ ਵਿੱਚ ਹਿੱਸਾ ਲਿਆ । ਵਰਕਸ਼ਾਪਾਂ ਵਿੱਚ ਡਾਇਟ ਲੈਕਚਰਾਰਾਂ ਸਰਵਸ੍ਰੀ ਗੁਰਚਰਨ ਸਿੰਘ ਚਾਹਲ , ਝ੍ਹਿਰਮਲ ਸਿੰਘ ਮੁਲਤਾਨੀ , ਵਿਜੇ ਮਾਹਨਾ ਤੇ ਹਰਵਿੰਦਰ ਭੰਡਾਲ ਨੇ ਪਹਿਲਾਂ ਬਤੌਰ ਰਿਸੋਰਸ ਪਰਸਨ ਤੇ ਫਿਰ ਖੋਜ ਪ੍ਰੋਜੈਕਟਾਂ ਦੇ ਗਾਈਡਾਂ ਵਜੋਂ ਆਪਣੀਆਂ ਜ਼ਿੰਮੇਵਾਰੀਆਂ ਨਿਭਾਈਆਂ । ਅਧਿਆਪਕਾਂ ਨੇ ਇਹ ਪ੍ਰੌਜੈਕਟ ਮੁਕੰਮਲ ਕਰਨ ਵਿੱਚ ਗਹਿਰੀ ਰੁਚੀ ਦਾ ਪ੍ਰਗਟਾਵਾ ਕੀਤਾ ।
ਇੰਡਕਸ਼ਨ ਟਰੇਨਿੰਗ


ਮਾਰਚ ਮਹੀਨੇ ਵਿੱਚ ਸੰਸਥਾ ਅੰਦਰ ਨਵ-ਨਿਯੁਕਤ ਐਲੀਮੈਂਟਰੀ ਅਧਿਆਪਕਾਂ ਦੀ ਇੰਡਕਸ਼ਨ ਟਰੇਨਿੰਗ ਦਾ ਆਯੋਜਨ ਕੀਤਾ ਗਿਆ। ਸੰਸਥਾ ਦੇ ਲੈਕਚਰਾਰਾਂ ਸਰਵਸ੍ਰੀ ਧਰਮਿੰਦਰ ਰੈਨਾ, ਗੁਰਚਰਨ ਚਾਹਮ, ਵਿਜੇ ਮਾਹਨਾ, ਝਿਰਮਲ ਸਿੰਘ ਮੁਲਤਾਨੀ ਤੇ ਹਰਵਿੰਦਰ ਭੰਡਾਲ ਨੇ ਬਤੌਰ ਰਿਸੋਰਸ ਪਰਸਨ ਅਧਿਆਪਕਾਂ ਨੂੰ ਵੱਖ ਵੱਖ ਵਿਸ਼ਿਆਂ ਉੱਤੇ ਜਾਣਕਾਰੀ ਦਿੱਤੀ।
ਨਰਸਰੀ ਕਵਿਤਾਵਾਂ ਦੇ ਉਚਾਰਣ ਦਾ ਮੁਕਾਬਲਾ

ਸੰਸਥਾ  ਦੇ ਭਾਸ਼ਾ ਕਲੱਬ ਵੱਲੋਂ ਸੈæਸਨ 2011-13 ਦੇ ਸਿੱਖਿਆਰਥੀਆਂ ਦਾ ਅੰਗਰੇਜ਼ੀ ਨਰਸਰੀ ਕਵਿਤਾਵਾਂ ਦੇ ਉਚਾਰਣ ਦੇ ਮੁਕਾਬਲਾ ਕਰਵਾਇਆ ਗਿਆ ।ਮੁਕਾਬਲੇ ਦੇ ਪਹਿਲੇ ਰਾਊਂਡ ਵਿੱਚ ਹਰੇਕ ਸਿਖਿਆਰਥੀ ਨੇ ਦੋ ਨਰਸਰੀ ਕਵਿਤਾਵਾਂ ਪੇਸ਼ ਕੀਤੀਆਂ । ਇਹਨਾਂ ਵਿੱਚੋਂ ਚੋਣਵੇਂ 24 ਸਿਖਿਆਰਥੀ ਨੇ ਦੂਸਰੇ ਰਾਊਂਡ ਵਿੱਚ ਸਟੇਜ ਉੱਤੇ ਕਵਿਤਾਵਾਂ ਸੁਣਾਈਆਂ । ਇਸ ਫੰਕਸ਼ਨ ਦੀ ਪ੍ਰਧਾਨਗੀ ਸੰਸਥਾ ਦੇ ਪ੍ਰਬੰਧਕੀ ਇੰਚਾਰਜ ਸ੍ਰੀ ਧਰਮਿੰਦਰ ਰੈਨਾ ਜੀ ਨੇ ਕੀਤੀ ਜਦਕਿ ਮਕਾਬਲੇ ਦਾ ਸੰਚਾਲਨ ਭਾਸ਼ਾ ਕਲੱਬ ਦੇ ਇੰਚਾਰਜ ਸ੍ਰੀ ਹਰਵਿੰਦਰ ਭੰਡਾਲ ਨੇ ਕੀਤਾ । ਜੱਜ ਦੀਆਂ ਭੂਮਿਕਾਵਾਂ ਲੈਕਚਰਾਰ ਸ਼ ਗੁਰਚਰਨ ੰਿਸੰਘ ਚਾਹਲ ,ਸ੍ਰੀ ਵਿਜੇ ਮਾਹਨਾ, ਤੇ ਝਿਰਮਲ ਸਿੰਘ ਮੁਲਤਾਨੀ ਨੇ ਨਿਭਾਈਆਂ। ਸਿਖਿਆਰਥੀਆਂ ਨੇ ਲੈਅ-ਤਾਲ ਤੇ Aਚਾਰਣ ਦਾ ਖਿਆਲ ਰੱਖਦਿਆਂ ਢੁਕਵੀਆਂ ਮੁਦਰਾਵਾਂ ਤੇ ਹਾਵ-ਭਾਵ ਸਮੇਤ ਕਵਿਤਾਵਾਂ ਪੇਸ਼ ਕੀਤੀਆਂ। ਸਖ਼ਤ ਮੁਕਾਬਲੇ ਵਿੱਚ ਸਿਖਿਆਰਥਣ ਗੁਰਬਖਸ਼ ਕੌਰ ਨੇ ਪਹਿਲਾ ਅਤੇ ਸੁਖਪ੍ਰੀਤ ਕੌਰ ਤੇ ਸੁਮਨ ਬਾਲਾ ਨੇ ਸਾਂਝੇ ਰੂਪ ਵਿੱਚ ਦੂਸਰਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਰੂਬਨ ਤੇ ਪੂਜਾ ਸਾਂਝੇ ਰੂਪ ਵਿਚ ਤੀਸਰੇ ਸਥਾਨ ਤੇ ਰਹੀਆਂ ਜਦਕਿ ਨਿਸ਼ਾਂਤ ਕੁਮਾਰ ਤੇ ਰਾਜਵਿੰਦਰ ਕੌਰ ਨੇ ਹੌਸਲਾ ਵਧਾਊ ਇਨਾਮ ਪ੍ਰਾਪਤ ਕੀਤੇ।ਅਖੀਰ ਵਿਚ ਸ੍ਰੀ ਧਰਮਿੰਦਰ ਰੈਨਾ ਨੇ ਸਿਖਿਆਰਥੀਆਂ ਨੂੰ ਸੰਬੋਧਨ ਕਰਦਿਆਂ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਦੇ ਮਹੱਤਵ ਬਾਰੇ ਜਾਣਕਾਰੀ ਦਿੱਤੀ। ਇਸ ਮੁਕਾਬਲੇ ਦੌਰਾਨ ਲੈਕਚਰਾਰ ਸ੍ਰੀ ਮਤੀ ਰੇਨੂੰ ਤੋਂ ਇਲਾਵਾ ਸਮੂਹ ਸਿਖਿਅਆਰਥੀ ਹਾਜ਼ਰ ਸਨ। ਹੋਰ ਸਰਗਰਮੀਆਂਸੰਸਥਾ ਦੇ ਲੈਕਚਰਾਰ ਸ੍ਰੀਮਤੀ ਰੇਨੂੰ ਨੇ ਸੀ ਸੀ ਆਰ ਟੀ ਭਾਰਤ ਸਰਕਾਰ ਵੱਲੋਂ ਪੂਨੇ, ਮਹਾਰਾਸ਼ਟਰ ਵਿੱਚ ਲਗਾਏ ਗਏ orientation course  ਵਿੱਚ ਹਿੱਸਾ ਲਿਆ। ਇਸ orientation course ਵਿੱਚ ਪੂਰੇ ਭਾਰਤ ਦੇ teacher educators ਨੇ ਸ਼ਮੂਲੀਅਤ ਕੀਤੀ।
ਸੰ: ਹਰਵਿੰਦਰ ਭੰਡਾਲ, ਲੈਕਚਰਾਰ ਵਿਦਿਆਰਥੀ ਸੰ : ਮਨਪ੍ਰੀਤ ਸਿੰਘ (ਤਿਆਰ ਕਰਤਾ: ਭਾਸ਼ਾ ਕਲੱਬ)

Friday, May 17, 2013

NEWSLETTER November-December


NEWSLETTER November-December 2012(kapurthaladiet@gmail.com)

ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ


ਸੰਸਥਾ ਦੇ ਭਾਸ਼ਾ ਕਲੱਬ ਵੱਲੋਂ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਇਆ ਗਿਆ। ਲੈਕਚਰਾਰ ਸ੍ਰੀ ਹਰਵਿੰਦਰ ਭੰਡਾਲ ਨੇ ਮੁੱਖ ਵਕਤੇ ਵਜੋਂ ਬੋਲਦਿਆਂ ਸ਼ਹੀਦ ਭਗਤ ਸਿੰਘ ਦੇ ਜੀਵਨ ਅਤੇ ਵਿਚਾਰਾਂ ਬਾਰੇ ਵਿਸਥਾਰ ਨਾਲ ਸਿਖਿਆਰਥੀਆਂ ਨੂੰ ਦੱਸਿਆ। ਉਹਨਾਂ ਨੇ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦੇ ਇਤਿਹਾਸਕ ਸਮੇਂ ਦੀ ਮਹੱਤਤਾ ਬਾਰੇ ਦੱਸਦਿਆਂ ਕਿਹਾ ਕਿ ਇਹਨਾਂ ਇਨਕਲਾਬੀਆਂ ਦੀ ਬਦੌਲਤ ਹੀ ਭਾਰਤ ਦਾ ਸੁਤੰਤਰਤਾ ਸੰਗਰਾਮ ਆਪਣੇ ਸਿਖਰ ਉੱਤੇ ਪੁੱਜਾ ਸੀ। ਸਿਖਿਆਰਥੀਆਂ ਵਿੱਚੋਂ ਸ਼ਹਿਨਾਜ਼ ਬੀਬਾ, ਰੂਪ ਸਿੰਘ, ਤੇ ਮਨਪ੍ਰੀਤ ਸਿੰਘ ਨੇ ਸ਼ਹੀਦ ਭਗਤ ਸਿੰਘ ਦੀ ਘੋੜੀ ਤੇ ਹੋਰ ਗੀਤ ਪੇਸ਼ ਕੀਤੇ। ਸੰਤੋਸ਼ ਕੁਮਾਰੀ, ਕੁਲਵਿੰਦਰ ਕੌਰ, ਸੁਖਪ੍ਰੀਤ ਕੌਰ, ਪਲਵਿੰਦਰ ਕੌਰ, ਮਨਪ੍ਰੀਤ ਸਿੰਘ, ਬਲਵਿੰਦਰ ਕੌਰ, ਅਰਵਿੰਦਰ ਕੌਰ ਆਦਿ ਨੇ ਸ਼ਹੀਦ ਭਗਤ ਸਿੰਘ ਬਾਰੇ ਆਪਣੇ ਵਿਚਾਰ ਤੇ ਭਾਵਨਾਵਾਂ ਪੇਸ਼ ਕੀਤੀਆਂ। ਸ੍ਰੀ ਵਿਜੇ ਮਾਹਨਾ ਤੇ ਸ ਗੁਰਚਰਨ ਸਿੰਘ ਚਾਹਲ ਨੇ ਵੀ ਇਸ ਮਹਾਨ ਸ਼ਹੀਦ ਸੰਬੰਧੀ ਅਣਗੌਲੇ ਪੱਖਾਂ ਉੱਤੇ ਰੋਸ਼ਨੀ ਪਾਈ।ਇਸ ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਸ੍ਰੀ ਮਤੀ ਰੇਨੂੰ ,ਸ੍ਰੀ ਮਤੀ ਉਰਮਿਲਾ ,ਸ੍ਰੀ ਸੰਦੀਪ ਭੰਡਾਰੀ ,ਸ੍ਰੀ ਵਿਨੋਦ ਸੋਂਧੀ ਤੇ ਸ਼ ਅਵਤਾਰ ਸਿੰਘ ਵੀ ਹਾਜਰ ਸਨ |

ਕਰਵਾ ਚੌਥ

ਕਰਵਾ ਚੌਥ ਦੇ ਤਿਉਹਾਰ ਮੌਕੇ ਇਸ ਨੂੰ ਸਿਖਿਆਰਥੀਆਂ ਅੰਦਰ ਕਲਾ ਕੌਸ਼ਲਤਾ ਪੈਦਾ ਕਰਨ ਦੇ ਇਕ ਮਾਧਿਅਮ ਵੱਜੋਂ ਵਰਤਦਿਆਂ ਸੰਸਥਾ ਵਿੱਚ ਮਹਿੰਦੀ ਦੇ ਡਿਜਾਇਨਾਂ ਦਾ ਮੁਕਾਬਲਾ ਕਰਵਾਇਆ ਗਿਆ । ਸਿਖਿਆਰਥਣਾਂ ਨੇ ਕਈ ਤਰ੍ਹਾਂ ਦੇ ਡਿਜਾਇਨ ਤਿਆਰ ਕਰਕੇ ਆਪਣੀ ਕਲਾ ਦਾ ਮੁਜ਼ਾਹਰਾ ਕੀਤਾ । ਮਹਿੰਦੀ ਮੁਕਾਬਲੇ ਵਿੱਚ ਅੰਤਵੀਰ ਕੌਰ ਨੇ ਪਹਿਲਾ ਇਨਾਮ ਪ੍ਰਾਪਤ ਕੀਤਾ । ਸ਼ਹਿਨਾਜ਼ ਬੀਬਾ, ਸੰਧਿਆ ਰਾਣੀ ਅਤੇ ਹੋਰ ਇਨਾਮ ਜੇਤੂਆਂ ਨੂੰ ਵੀ ਇਨਾਮ ਦਿੱਤੇ ਗਏ।                                                                                            

ਦੀਵਾਲੀ

ਦੀਵਾਲੀ ਦੇ ਤਿਉਹਾਰ ਮੌਕੇ ਸਿਖਿਆਰਥੀਆਂ ਨੇ ਸੰਸਥਾ ਵਿੱਚ ਖੂਬਸੂਰਤ ਰੰਗੋਲੀ ਤਿਆਰ ਕਰਕੇ ਉਸ ਵਿੱਚ ਦੀਵੇ ਬਾਲਣ ਦਾ ਸ਼ਗਨ ਕੀਤਾ। ਦੀਵਿਆਂ ਵਾਲੀ ਇਹ ਰੰਗੋਲੀ ਸਿਖਿਆਰਥੀ ਦੀਸ਼ ਦਬੁਰਜੀ, ਸਰਬਜੀਤ ਕੌਰ ,ਗੁਰਪ੍ਰੀਤ ਕੌਰ ,ਕੁਲਦੀਪ ਕੌਰ , ਜਸਵਿੰਦਰ ਕੌਰ, ਅਨੂ, ਸ਼ਰਨਜੀਤ ਕੌਰ ਆਦਿ ਨੇ ਤਿਆਰ ਕੀਤੀ । ਸਿਖਿਆਰਥੀਆਂ ਨੇ ਕਿਸੇ ਤਰ੍ਹਾਂ ਦੇ ਪਟਾਕੇ ਨਾ ਚਲਾਉਣ ਦਾ ਪ੍ਰਣ ਕਰਕੇ ਦੀਵਾਲੀ ਨੂੰ ਗਰੀਨ ਦੀਵਾਲੀ ਵੱਜੋਂ ਮਨਾਇਆ। ਇਸ ਮੌਕੇ ਲੈਕਚਰਾਰ ਸ੍ਰੀ ਧਰਮਿੰਦਰ ਰੈਨਾ, ਸ਼ ਗੁਰਚਰਨ ਸਿੰਘ ਚਾਹਲ , ਸ੍ਰੀ ਵਿਜੇ ਮਾਹਨਾ, ਸ਼ ਝਿਰਮਲ ਸਿੰਘ ਮੁਲਤਾਨੀ, ਸ੍ਰੀਮਤੀ ਰੇਨੂੰ, ਸ੍ਰੀਮਤੀ ਉਰਮਿਲਾ, ਸ੍ਰੀ ਵਿਨੋਦ ਸੌਂਧੀ ਅਤੇ ਸ਼ ਅਵਤਾਰ ਸਿੰਘ ਹਾਜ਼ਰ ਸਨ।

ਗਣਿਤ ਸੰਬੰਧੀ ਪ੍ਰਸ਼ਨੋਤਰੀ ਮੁਕਾਬਲੇ

ਉੱਘੇ ਗਣਿਤਕਾਰ ਸ੍ਰੀ ਨਿਵਾਸ ਰਾਮਾਨੁਜਮ ਦੇ 125ਵੇਂ ਜਨਮ ਦਿਨ ਨੂੰ ਸਮਰਪਿਤ ਜਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ ਸੇਖੂਪੁਰ ਦੇ ਗਣਿਤ ਕਲੱਬ ਵੱਲੋਂ ਕਲੱਬ ਦੇ ਇੰਚਾਰਜ ਝਿਰਮਲ ਸਿੰਘ ਮੁਲਤਾਨੀ ਦੀ ਦੇਖ-ਰੇਖ ਹੇਠ ਗਣਿਤ  ਪ੍ਰਸ਼ਨੋਤਰੀ ਮੁਕਾਬਲਾ ਕਰਵਾਇਆ ਗਿਆ ,ਜਿਸ 'ਚ ਸੰਸਥਾ ਦੇ 5 ਹਾਊਸਾਂ ਦੇ  ਬੱਚਿਆਂ ਨੇ ਭਾਗ ਲਿਆ | ਇਸ ਮੁਕਾਬਲੇ 'ਚ ਬੱਚਿਆਂ ਕੋਲੋਂ ਵੱਖ-ਵੱਖ ਖੇਤਰਾਂ ਨਾਲ ਸਬੰਧਤ ਸਵਾਲ ਪੁੱਛੇ ਗਏ| ਮੁਕਾਬਲੇ 'ਚ ਬਿਆਸ ਹਾਊਸ ਪਹਿਲੇ,ਚਨਾਬ ਹਾਊਸ ਦੂਜੇ ਤੇ ਜਿਹਲਮ ਹਾਊਸ ਤੀਜੇ ਸਥਾਨ 'ਤੇ ਰਿਹਾ | ਇਸ ਮੌਕੇ ਬੋਲਦਿਆਂ ਸੰਸਥਾ ਦੇ ਪ੍ਰਿੰਸੀਪਲ ਸ੍ਰੀ ਧਰਮਿੰਦਰ ਰੈਣਾ ਜੀ ਨੇ ਸ੍ਰੀ ਨਿਵਾਸ ਰਾਮਾਨੁਜਮ ਦੇ ਜੀਵਨ ਤੇ ਉਨ੍ਹਾਂ ਵੱਲੋਂ ਗਣਿਤ 'ਚ ਪਾਏ ਗਏ ਯੋਗਦਾਨ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ | ਉਨ੍ਹਾਂ ਵਿਦਿਆਰਥੀਆਂ ਨੂੰ ਪ੍ਰੇਰਣਾ ਕੀਤੀ ਕਿ ਉਹ ਸ੍ਰੀ ਰਾਮਾਨੁਜਨ ਦੇ ਜੀਵਨ ਤੋਂ ਸੇਧ ਲੈਣ। ਇਹਨਾਂ ਮੁਕਾਬਲਿਆਂ 'ਚ ਸਕੋਰਰ ਦੀ ਭੁਮਿਕਾ ਅਮਰਜੀਤ ਕੌਰ ਨੇ ਨਿਭਾਈ। ਮੁਕਾਬਲੇ ਸਮੇਂ ਸੰਸਥਾ ਦੇ ਸਿਖਿਆਰਥੀਆਂ ਤੋਂ ਇਲਾਵਾ ਲੈਕਚਰਾਰ ਸ਼ ਗੁਰਚਰਨ ਸਿੰਘ ਚਾਹਲਾ , ਸ੍ਰੀ ਵਿਜੇ ਮਾਹਨਾ ,ਸ੍ਰੀ ਮਤੀ ਰੇਨੂੰ ,ਸ੍ਰੀ ਸੰਦੀਪ ਭੰਡਾਰੀ ,ਸ਼ਜਗਮੋਹਨ ਸਿੰਘ ਤੇ ਸ਼ ਅਵਤਾਰ ਸਿੰਘ ਹਾਜ਼ਰ ਸਨ।                 

  ਹੋਰ ਸਰਗਰਮੀਆਂ

ਲੈਕਚਰਾਰ ਸ੍ਰੀ ਹਰਵਿੰਦਰ ਭੰਡਾਲ ਨੇ Center for Cultural Resourses and Training ਵੱਲੋਂ ਹੈਦਰਾਬਾਦ ਵਿੱਚ ਲਗਾਏ ਗਏ Orientation course ਵਿੱਚ ਹਿੱਸਾ ਲਿਆ ਅਤੇ ਇਸ ਸੰਬੰਧੀ ਸਰਟੀਫਿਕੇਟ ਪ੍ਰਾਪਤ ਕੀਤਾ। ਇਸ orientation course ਵਿੱਚ ਭਾਰਤ ਦੇ ਸਾਰੇ ਸੂਬਿਆਂ ਤੋਂ 89 teacher educators  ਨੇ ਹਿੱਸਾ ਲਿਆ।                                                                      (ਤਿਆਰ ਕਰਤਾ : ਭਾਸ਼ਾ ਕਲੱਬ)