Friday, May 17, 2013

NEWSLETTER November-December


NEWSLETTER November-December 2012(kapurthaladiet@gmail.com)

ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ


ਸੰਸਥਾ ਦੇ ਭਾਸ਼ਾ ਕਲੱਬ ਵੱਲੋਂ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਇਆ ਗਿਆ। ਲੈਕਚਰਾਰ ਸ੍ਰੀ ਹਰਵਿੰਦਰ ਭੰਡਾਲ ਨੇ ਮੁੱਖ ਵਕਤੇ ਵਜੋਂ ਬੋਲਦਿਆਂ ਸ਼ਹੀਦ ਭਗਤ ਸਿੰਘ ਦੇ ਜੀਵਨ ਅਤੇ ਵਿਚਾਰਾਂ ਬਾਰੇ ਵਿਸਥਾਰ ਨਾਲ ਸਿਖਿਆਰਥੀਆਂ ਨੂੰ ਦੱਸਿਆ। ਉਹਨਾਂ ਨੇ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦੇ ਇਤਿਹਾਸਕ ਸਮੇਂ ਦੀ ਮਹੱਤਤਾ ਬਾਰੇ ਦੱਸਦਿਆਂ ਕਿਹਾ ਕਿ ਇਹਨਾਂ ਇਨਕਲਾਬੀਆਂ ਦੀ ਬਦੌਲਤ ਹੀ ਭਾਰਤ ਦਾ ਸੁਤੰਤਰਤਾ ਸੰਗਰਾਮ ਆਪਣੇ ਸਿਖਰ ਉੱਤੇ ਪੁੱਜਾ ਸੀ। ਸਿਖਿਆਰਥੀਆਂ ਵਿੱਚੋਂ ਸ਼ਹਿਨਾਜ਼ ਬੀਬਾ, ਰੂਪ ਸਿੰਘ, ਤੇ ਮਨਪ੍ਰੀਤ ਸਿੰਘ ਨੇ ਸ਼ਹੀਦ ਭਗਤ ਸਿੰਘ ਦੀ ਘੋੜੀ ਤੇ ਹੋਰ ਗੀਤ ਪੇਸ਼ ਕੀਤੇ। ਸੰਤੋਸ਼ ਕੁਮਾਰੀ, ਕੁਲਵਿੰਦਰ ਕੌਰ, ਸੁਖਪ੍ਰੀਤ ਕੌਰ, ਪਲਵਿੰਦਰ ਕੌਰ, ਮਨਪ੍ਰੀਤ ਸਿੰਘ, ਬਲਵਿੰਦਰ ਕੌਰ, ਅਰਵਿੰਦਰ ਕੌਰ ਆਦਿ ਨੇ ਸ਼ਹੀਦ ਭਗਤ ਸਿੰਘ ਬਾਰੇ ਆਪਣੇ ਵਿਚਾਰ ਤੇ ਭਾਵਨਾਵਾਂ ਪੇਸ਼ ਕੀਤੀਆਂ। ਸ੍ਰੀ ਵਿਜੇ ਮਾਹਨਾ ਤੇ ਸ ਗੁਰਚਰਨ ਸਿੰਘ ਚਾਹਲ ਨੇ ਵੀ ਇਸ ਮਹਾਨ ਸ਼ਹੀਦ ਸੰਬੰਧੀ ਅਣਗੌਲੇ ਪੱਖਾਂ ਉੱਤੇ ਰੋਸ਼ਨੀ ਪਾਈ।ਇਸ ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਸ੍ਰੀ ਮਤੀ ਰੇਨੂੰ ,ਸ੍ਰੀ ਮਤੀ ਉਰਮਿਲਾ ,ਸ੍ਰੀ ਸੰਦੀਪ ਭੰਡਾਰੀ ,ਸ੍ਰੀ ਵਿਨੋਦ ਸੋਂਧੀ ਤੇ ਸ਼ ਅਵਤਾਰ ਸਿੰਘ ਵੀ ਹਾਜਰ ਸਨ |

ਕਰਵਾ ਚੌਥ

ਕਰਵਾ ਚੌਥ ਦੇ ਤਿਉਹਾਰ ਮੌਕੇ ਇਸ ਨੂੰ ਸਿਖਿਆਰਥੀਆਂ ਅੰਦਰ ਕਲਾ ਕੌਸ਼ਲਤਾ ਪੈਦਾ ਕਰਨ ਦੇ ਇਕ ਮਾਧਿਅਮ ਵੱਜੋਂ ਵਰਤਦਿਆਂ ਸੰਸਥਾ ਵਿੱਚ ਮਹਿੰਦੀ ਦੇ ਡਿਜਾਇਨਾਂ ਦਾ ਮੁਕਾਬਲਾ ਕਰਵਾਇਆ ਗਿਆ । ਸਿਖਿਆਰਥਣਾਂ ਨੇ ਕਈ ਤਰ੍ਹਾਂ ਦੇ ਡਿਜਾਇਨ ਤਿਆਰ ਕਰਕੇ ਆਪਣੀ ਕਲਾ ਦਾ ਮੁਜ਼ਾਹਰਾ ਕੀਤਾ । ਮਹਿੰਦੀ ਮੁਕਾਬਲੇ ਵਿੱਚ ਅੰਤਵੀਰ ਕੌਰ ਨੇ ਪਹਿਲਾ ਇਨਾਮ ਪ੍ਰਾਪਤ ਕੀਤਾ । ਸ਼ਹਿਨਾਜ਼ ਬੀਬਾ, ਸੰਧਿਆ ਰਾਣੀ ਅਤੇ ਹੋਰ ਇਨਾਮ ਜੇਤੂਆਂ ਨੂੰ ਵੀ ਇਨਾਮ ਦਿੱਤੇ ਗਏ।                                                                                            

ਦੀਵਾਲੀ

ਦੀਵਾਲੀ ਦੇ ਤਿਉਹਾਰ ਮੌਕੇ ਸਿਖਿਆਰਥੀਆਂ ਨੇ ਸੰਸਥਾ ਵਿੱਚ ਖੂਬਸੂਰਤ ਰੰਗੋਲੀ ਤਿਆਰ ਕਰਕੇ ਉਸ ਵਿੱਚ ਦੀਵੇ ਬਾਲਣ ਦਾ ਸ਼ਗਨ ਕੀਤਾ। ਦੀਵਿਆਂ ਵਾਲੀ ਇਹ ਰੰਗੋਲੀ ਸਿਖਿਆਰਥੀ ਦੀਸ਼ ਦਬੁਰਜੀ, ਸਰਬਜੀਤ ਕੌਰ ,ਗੁਰਪ੍ਰੀਤ ਕੌਰ ,ਕੁਲਦੀਪ ਕੌਰ , ਜਸਵਿੰਦਰ ਕੌਰ, ਅਨੂ, ਸ਼ਰਨਜੀਤ ਕੌਰ ਆਦਿ ਨੇ ਤਿਆਰ ਕੀਤੀ । ਸਿਖਿਆਰਥੀਆਂ ਨੇ ਕਿਸੇ ਤਰ੍ਹਾਂ ਦੇ ਪਟਾਕੇ ਨਾ ਚਲਾਉਣ ਦਾ ਪ੍ਰਣ ਕਰਕੇ ਦੀਵਾਲੀ ਨੂੰ ਗਰੀਨ ਦੀਵਾਲੀ ਵੱਜੋਂ ਮਨਾਇਆ। ਇਸ ਮੌਕੇ ਲੈਕਚਰਾਰ ਸ੍ਰੀ ਧਰਮਿੰਦਰ ਰੈਨਾ, ਸ਼ ਗੁਰਚਰਨ ਸਿੰਘ ਚਾਹਲ , ਸ੍ਰੀ ਵਿਜੇ ਮਾਹਨਾ, ਸ਼ ਝਿਰਮਲ ਸਿੰਘ ਮੁਲਤਾਨੀ, ਸ੍ਰੀਮਤੀ ਰੇਨੂੰ, ਸ੍ਰੀਮਤੀ ਉਰਮਿਲਾ, ਸ੍ਰੀ ਵਿਨੋਦ ਸੌਂਧੀ ਅਤੇ ਸ਼ ਅਵਤਾਰ ਸਿੰਘ ਹਾਜ਼ਰ ਸਨ।

ਗਣਿਤ ਸੰਬੰਧੀ ਪ੍ਰਸ਼ਨੋਤਰੀ ਮੁਕਾਬਲੇ

ਉੱਘੇ ਗਣਿਤਕਾਰ ਸ੍ਰੀ ਨਿਵਾਸ ਰਾਮਾਨੁਜਮ ਦੇ 125ਵੇਂ ਜਨਮ ਦਿਨ ਨੂੰ ਸਮਰਪਿਤ ਜਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ ਸੇਖੂਪੁਰ ਦੇ ਗਣਿਤ ਕਲੱਬ ਵੱਲੋਂ ਕਲੱਬ ਦੇ ਇੰਚਾਰਜ ਝਿਰਮਲ ਸਿੰਘ ਮੁਲਤਾਨੀ ਦੀ ਦੇਖ-ਰੇਖ ਹੇਠ ਗਣਿਤ  ਪ੍ਰਸ਼ਨੋਤਰੀ ਮੁਕਾਬਲਾ ਕਰਵਾਇਆ ਗਿਆ ,ਜਿਸ 'ਚ ਸੰਸਥਾ ਦੇ 5 ਹਾਊਸਾਂ ਦੇ  ਬੱਚਿਆਂ ਨੇ ਭਾਗ ਲਿਆ | ਇਸ ਮੁਕਾਬਲੇ 'ਚ ਬੱਚਿਆਂ ਕੋਲੋਂ ਵੱਖ-ਵੱਖ ਖੇਤਰਾਂ ਨਾਲ ਸਬੰਧਤ ਸਵਾਲ ਪੁੱਛੇ ਗਏ| ਮੁਕਾਬਲੇ 'ਚ ਬਿਆਸ ਹਾਊਸ ਪਹਿਲੇ,ਚਨਾਬ ਹਾਊਸ ਦੂਜੇ ਤੇ ਜਿਹਲਮ ਹਾਊਸ ਤੀਜੇ ਸਥਾਨ 'ਤੇ ਰਿਹਾ | ਇਸ ਮੌਕੇ ਬੋਲਦਿਆਂ ਸੰਸਥਾ ਦੇ ਪ੍ਰਿੰਸੀਪਲ ਸ੍ਰੀ ਧਰਮਿੰਦਰ ਰੈਣਾ ਜੀ ਨੇ ਸ੍ਰੀ ਨਿਵਾਸ ਰਾਮਾਨੁਜਮ ਦੇ ਜੀਵਨ ਤੇ ਉਨ੍ਹਾਂ ਵੱਲੋਂ ਗਣਿਤ 'ਚ ਪਾਏ ਗਏ ਯੋਗਦਾਨ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ | ਉਨ੍ਹਾਂ ਵਿਦਿਆਰਥੀਆਂ ਨੂੰ ਪ੍ਰੇਰਣਾ ਕੀਤੀ ਕਿ ਉਹ ਸ੍ਰੀ ਰਾਮਾਨੁਜਨ ਦੇ ਜੀਵਨ ਤੋਂ ਸੇਧ ਲੈਣ। ਇਹਨਾਂ ਮੁਕਾਬਲਿਆਂ 'ਚ ਸਕੋਰਰ ਦੀ ਭੁਮਿਕਾ ਅਮਰਜੀਤ ਕੌਰ ਨੇ ਨਿਭਾਈ। ਮੁਕਾਬਲੇ ਸਮੇਂ ਸੰਸਥਾ ਦੇ ਸਿਖਿਆਰਥੀਆਂ ਤੋਂ ਇਲਾਵਾ ਲੈਕਚਰਾਰ ਸ਼ ਗੁਰਚਰਨ ਸਿੰਘ ਚਾਹਲਾ , ਸ੍ਰੀ ਵਿਜੇ ਮਾਹਨਾ ,ਸ੍ਰੀ ਮਤੀ ਰੇਨੂੰ ,ਸ੍ਰੀ ਸੰਦੀਪ ਭੰਡਾਰੀ ,ਸ਼ਜਗਮੋਹਨ ਸਿੰਘ ਤੇ ਸ਼ ਅਵਤਾਰ ਸਿੰਘ ਹਾਜ਼ਰ ਸਨ।                 

  ਹੋਰ ਸਰਗਰਮੀਆਂ

ਲੈਕਚਰਾਰ ਸ੍ਰੀ ਹਰਵਿੰਦਰ ਭੰਡਾਲ ਨੇ Center for Cultural Resourses and Training ਵੱਲੋਂ ਹੈਦਰਾਬਾਦ ਵਿੱਚ ਲਗਾਏ ਗਏ Orientation course ਵਿੱਚ ਹਿੱਸਾ ਲਿਆ ਅਤੇ ਇਸ ਸੰਬੰਧੀ ਸਰਟੀਫਿਕੇਟ ਪ੍ਰਾਪਤ ਕੀਤਾ। ਇਸ orientation course ਵਿੱਚ ਭਾਰਤ ਦੇ ਸਾਰੇ ਸੂਬਿਆਂ ਤੋਂ 89 teacher educators  ਨੇ ਹਿੱਸਾ ਲਿਆ।                                                                      (ਤਿਆਰ ਕਰਤਾ : ਭਾਸ਼ਾ ਕਲੱਬ)

No comments:

Post a Comment