NEWSLETTER March-April 2013
ਈਕੋ ਕਲੱਬ ਤੇ ਸਾਇੰਸ ਕਲੱਬ ਵੱਲੋਂ 22 ਮਾਰਚ ਨੂੰ ਵਿਗਿਆਨ ਦਿਵਸ ਤੇ ਜਲ ਦਿਵਸ ਮਨਾਇਆ ਗਿਆ। ਇਸ ਮੌਕੇ ਵਿਗਿਆਨੀਆਂ ,ਵਿਗਿਆਨਕ ਖੋਜਾਂ ਤੇ ਪਾਣੀ ਦੀ ਸਾਂਭ-ਸੰਭਾਲ ਬਾਰੇ ਅੰਤਰ -ਹਾਊਸ ਕੁਇਜ ਕਰਵਾਇਆ ਗਿਆ । ਕੁਇਜ ਦਾ ਸੰਚਾਲਨ ਸਾਇੰਸ ਕਲੱਬ ਦੇ ਇੰਚਾਰਜ ਸ਼ਗੁਰਚਰਨ ਸਿੰਘ ਚਾਹਲ ਨੇ ਕੀਤਾ । ਹਾਊਸ ਦੇ ਸਾਰੇ ਵਿਦਿਆਰਥੀ ਹੀ ਹਾਊਸ ਟੀਮ ਵਿੱਚ ਸ਼ਾਮਿਲ ਸਨ । ਪੰਜ ਰਾਊਡਾਂ ਦੇ ਮੁਕਾਬਲੇ ਵਿੱਚ ਰਾਵੀ ਹਾਊਸ ਪਹਿਲੇ ,ਜੇਹਲਮ ਹਾਊਸ ਦੂਜੇ ਤੇ ਅਤੇ ਬਿਆਸ ਹਾਊਸ ਤੀਸਰੇ ਸਥਾਨ ਤੇ ਰਿਹਾ। ਈਕੋ ਕਲੱਬ ਦੇ ਇੰਚਾਰਜ ਸੀ੍ਰ ਵਿਜੇ ਮਾਹਨਾ ਨੇ ਵੀ ਜਲ-ਸੰਭਾਲ ਸੰਬੰਧੀ ਵਿਦਿਆਰਥੀਆਂ ਨੂੰ ਪ੍ਰਸ਼ਨ ਪੁੱਛੇ। ਇਸ ਤਰ੍ਹਾਂ ਹਾਉਸ ਵਾਈਜ਼ ਅਤੇ ਵਿਅਕਤੀਗਤ ਪ੍ਰਸ਼ੋਨਤਰੀਆਂ ਰਾਹੀਂ ਸਿਖਿਆਰਥੀਆਂ ਨੂੰ ਵਿਗਿਆਨ ਅਤੇ ਵਾਤਾਵਰਣ ਪ੍ਰਤੀ ਜਾਗਰੂਕ ਕੀਤਾ ਗਿਆ।
2012-13 ਦੇ ਐਕਸ਼ਨ ਰਿਸਰਚ ਪ੍ਰੋਜੈਕਟ ਮੁਕੰਮਲ
ਜ਼ਿਲਾ ਸਿੱਖਿਆ ਤੇ ਸਿਖਲਾਈ ਸੰਸਥਾ (ਕਪੂਰਥਲਾ ) ਵਿਖੇ ਸਾਲ 2012 ਅਤੇ 2013 ਲਈ ਚੱਲ ਰਹੇ ਐਕਸ਼ਨ ਰਿਸਰਚ ਪ੍ਰਜੈਕਟ ਮੁਕੰਮਲ ਹੋ ਗਏ। । ਜ਼ਿਲਾ੍ਹ ਰਿਸਰਚ ਕੋਆਰਡੀਨੇਟਰ ਸ਼ਹਰਵਿੰਦਰ ਭੰਡਾਲ ਨੇ ਦੱਸਿਆ ਕਿ ਪ੍ਰਿੰਸੀਪਲ ਸੀ੍ਰਮਤੀ ਗੀਤਾਂਜਲੀ ਤੇ ਪ੍ਰਬੰਧਕੀ ਇੰਚਾਰਜ ਸ੍ਰੀ ਧਰਮਿੰਦਰ ਰੈਨਾ ਜੀ ਦੀ ਦੇਖ ਰੇਖ ਹੇਠ ਜ਼ਿਲਾ੍ਹ ਕਪੂਰਥਲਾ ਦੇ 177 ਐਲੀਮੈਂਟਰੀ ਅਧਿਆਪਕਾਂ ਨੇ ਕੁੱਲ 30 ਐਕਸ਼ਨ ਰਿਸਰਚ ਪ੍ਰੌਜੈਕਟ ਤਿਆਰ ਕਰਕੇ ਆਪਣੀਆਂ ਹੱਥ ਲਿਖਤ ਰਿਪੋਰਟਾਂ ਸੰਸਥਾ ਵਿੱਚ ਜਮ੍ਹਾਂ ਕਰਵਾ ਦਿੱਤੀਆਂ ਹਨ। ਪ੍ਰੋਗਰਾਮ ਦੇ ਪਹਿਲੇ ਪੜਾਅ ਉੱਤੇ ਅਧਿਆਪਕਾਂ ਨੇ ਤਿੰਨ ਰੋਜ਼ਾਂ ਵਰਕਸ਼ਾਪ -ਕਮ-ਟਰੇਨਿੰਗ ਪ੍ਰੋਗਾਰਮ ਵਿੱਚ ਹਿੱਸਾ ਲਿਆ ਅਤੇ ਭਾਈਵਾਲ ਰਿਸਰਚ ਪ੍ਰਪੋਜ਼ਲਾਂ ਤਿਆਰ ਕੀਤੀਆਂ । ਆਪੋ ਆਪਣੇ ਸਕੂਲਾਂ ਵਿੱਚ ਕਾਰਜਵਿਧੀ ਲਾਗੂ ਕਰਨ ਪਿੱਛੋਂ ਅਧਿਆਪਕਾਂ ਨੇ ਦੋ ਦਿਨਾਂ ਰਿਪੋਰਟ ਰਾਈਟਿੰਗ ਵਰਕਸ਼ਾਪਾਂ ਵਿੱਚ ਹਿੱਸਾ ਲਿਆ । ਵਰਕਸ਼ਾਪਾਂ ਵਿੱਚ ਡਾਇਟ ਲੈਕਚਰਾਰਾਂ ਸਰਵਸ੍ਰੀ ਗੁਰਚਰਨ ਸਿੰਘ ਚਾਹਲ , ਝ੍ਹਿਰਮਲ ਸਿੰਘ ਮੁਲਤਾਨੀ , ਵਿਜੇ ਮਾਹਨਾ ਤੇ ਹਰਵਿੰਦਰ ਭੰਡਾਲ ਨੇ ਪਹਿਲਾਂ ਬਤੌਰ ਰਿਸੋਰਸ ਪਰਸਨ ਤੇ ਫਿਰ ਖੋਜ ਪ੍ਰੋਜੈਕਟਾਂ ਦੇ ਗਾਈਡਾਂ ਵਜੋਂ ਆਪਣੀਆਂ ਜ਼ਿੰਮੇਵਾਰੀਆਂ ਨਿਭਾਈਆਂ । ਅਧਿਆਪਕਾਂ ਨੇ ਇਹ ਪ੍ਰੌਜੈਕਟ ਮੁਕੰਮਲ ਕਰਨ ਵਿੱਚ ਗਹਿਰੀ ਰੁਚੀ ਦਾ ਪ੍ਰਗਟਾਵਾ ਕੀਤਾ ।
ਇੰਡਕਸ਼ਨ ਟਰੇਨਿੰਗ
ਮਾਰਚ ਮਹੀਨੇ ਵਿੱਚ ਸੰਸਥਾ ਅੰਦਰ ਨਵ-ਨਿਯੁਕਤ ਐਲੀਮੈਂਟਰੀ ਅਧਿਆਪਕਾਂ ਦੀ ਇੰਡਕਸ਼ਨ ਟਰੇਨਿੰਗ ਦਾ ਆਯੋਜਨ ਕੀਤਾ ਗਿਆ। ਸੰਸਥਾ ਦੇ ਲੈਕਚਰਾਰਾਂ ਸਰਵਸ੍ਰੀ ਧਰਮਿੰਦਰ ਰੈਨਾ, ਗੁਰਚਰਨ ਚਾਹਮ, ਵਿਜੇ ਮਾਹਨਾ, ਝਿਰਮਲ ਸਿੰਘ ਮੁਲਤਾਨੀ ਤੇ ਹਰਵਿੰਦਰ ਭੰਡਾਲ ਨੇ ਬਤੌਰ ਰਿਸੋਰਸ ਪਰਸਨ ਅਧਿਆਪਕਾਂ ਨੂੰ ਵੱਖ ਵੱਖ ਵਿਸ਼ਿਆਂ ਉੱਤੇ ਜਾਣਕਾਰੀ ਦਿੱਤੀ।
ਨਰਸਰੀ ਕਵਿਤਾਵਾਂ ਦੇ ਉਚਾਰਣ ਦਾ ਮੁਕਾਬਲਾ
ਸੰਸਥਾ ਦੇ ਭਾਸ਼ਾ ਕਲੱਬ ਵੱਲੋਂ ਸੈæਸਨ 2011-13 ਦੇ ਸਿੱਖਿਆਰਥੀਆਂ ਦਾ ਅੰਗਰੇਜ਼ੀ ਨਰਸਰੀ ਕਵਿਤਾਵਾਂ ਦੇ ਉਚਾਰਣ ਦੇ ਮੁਕਾਬਲਾ ਕਰਵਾਇਆ ਗਿਆ ।ਮੁਕਾਬਲੇ ਦੇ ਪਹਿਲੇ ਰਾਊਂਡ ਵਿੱਚ ਹਰੇਕ ਸਿਖਿਆਰਥੀ ਨੇ ਦੋ ਨਰਸਰੀ ਕਵਿਤਾਵਾਂ ਪੇਸ਼ ਕੀਤੀਆਂ । ਇਹਨਾਂ ਵਿੱਚੋਂ ਚੋਣਵੇਂ 24 ਸਿਖਿਆਰਥੀ ਨੇ ਦੂਸਰੇ ਰਾਊਂਡ ਵਿੱਚ ਸਟੇਜ ਉੱਤੇ ਕਵਿਤਾਵਾਂ ਸੁਣਾਈਆਂ । ਇਸ ਫੰਕਸ਼ਨ ਦੀ ਪ੍ਰਧਾਨਗੀ ਸੰਸਥਾ ਦੇ ਪ੍ਰਬੰਧਕੀ ਇੰਚਾਰਜ ਸ੍ਰੀ ਧਰਮਿੰਦਰ ਰੈਨਾ ਜੀ ਨੇ ਕੀਤੀ ਜਦਕਿ ਮਕਾਬਲੇ ਦਾ ਸੰਚਾਲਨ ਭਾਸ਼ਾ ਕਲੱਬ ਦੇ ਇੰਚਾਰਜ ਸ੍ਰੀ ਹਰਵਿੰਦਰ ਭੰਡਾਲ ਨੇ ਕੀਤਾ । ਜੱਜ ਦੀਆਂ ਭੂਮਿਕਾਵਾਂ ਲੈਕਚਰਾਰ ਸ਼ ਗੁਰਚਰਨ ੰਿਸੰਘ ਚਾਹਲ ,ਸ੍ਰੀ ਵਿਜੇ ਮਾਹਨਾ, ਤੇ ਝਿਰਮਲ ਸਿੰਘ ਮੁਲਤਾਨੀ ਨੇ ਨਿਭਾਈਆਂ। ਸਿਖਿਆਰਥੀਆਂ ਨੇ ਲੈਅ-ਤਾਲ ਤੇ Aਚਾਰਣ ਦਾ ਖਿਆਲ ਰੱਖਦਿਆਂ ਢੁਕਵੀਆਂ ਮੁਦਰਾਵਾਂ ਤੇ ਹਾਵ-ਭਾਵ ਸਮੇਤ ਕਵਿਤਾਵਾਂ ਪੇਸ਼ ਕੀਤੀਆਂ। ਸਖ਼ਤ ਮੁਕਾਬਲੇ ਵਿੱਚ ਸਿਖਿਆਰਥਣ ਗੁਰਬਖਸ਼ ਕੌਰ ਨੇ ਪਹਿਲਾ ਅਤੇ ਸੁਖਪ੍ਰੀਤ ਕੌਰ ਤੇ ਸੁਮਨ ਬਾਲਾ ਨੇ ਸਾਂਝੇ ਰੂਪ ਵਿੱਚ ਦੂਸਰਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਰੂਬਨ ਤੇ ਪੂਜਾ ਸਾਂਝੇ ਰੂਪ ਵਿਚ ਤੀਸਰੇ ਸਥਾਨ ਤੇ ਰਹੀਆਂ ਜਦਕਿ ਨਿਸ਼ਾਂਤ ਕੁਮਾਰ ਤੇ ਰਾਜਵਿੰਦਰ ਕੌਰ ਨੇ ਹੌਸਲਾ ਵਧਾਊ ਇਨਾਮ ਪ੍ਰਾਪਤ ਕੀਤੇ।ਅਖੀਰ ਵਿਚ ਸ੍ਰੀ ਧਰਮਿੰਦਰ ਰੈਨਾ ਨੇ ਸਿਖਿਆਰਥੀਆਂ ਨੂੰ ਸੰਬੋਧਨ ਕਰਦਿਆਂ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਦੇ ਮਹੱਤਵ ਬਾਰੇ ਜਾਣਕਾਰੀ ਦਿੱਤੀ। ਇਸ ਮੁਕਾਬਲੇ ਦੌਰਾਨ ਲੈਕਚਰਾਰ ਸ੍ਰੀ ਮਤੀ ਰੇਨੂੰ ਤੋਂ ਇਲਾਵਾ ਸਮੂਹ ਸਿਖਿਅਆਰਥੀ ਹਾਜ਼ਰ ਸਨ। ਹੋਰ ਸਰਗਰਮੀਆਂਸੰਸਥਾ ਦੇ ਲੈਕਚਰਾਰ ਸ੍ਰੀਮਤੀ ਰੇਨੂੰ ਨੇ ਸੀ ਸੀ ਆਰ ਟੀ ਭਾਰਤ ਸਰਕਾਰ ਵੱਲੋਂ ਪੂਨੇ, ਮਹਾਰਾਸ਼ਟਰ ਵਿੱਚ ਲਗਾਏ ਗਏ orientation course ਵਿੱਚ ਹਿੱਸਾ ਲਿਆ। ਇਸ orientation course ਵਿੱਚ ਪੂਰੇ ਭਾਰਤ ਦੇ teacher educators ਨੇ ਸ਼ਮੂਲੀਅਤ ਕੀਤੀ।
ਸੰ: ਹਰਵਿੰਦਰ ਭੰਡਾਲ, ਲੈਕਚਰਾਰ ਵਿਦਿਆਰਥੀ ਸੰ : ਮਨਪ੍ਰੀਤ ਸਿੰਘ (ਤਿਆਰ ਕਰਤਾ: ਭਾਸ਼ਾ ਕਲੱਬ)
ਮਾਰਚ-ਅਪ੍ਰੈਲ 2013
ਵਿਦਾਇਗੀ ਪਾਰਟੀ
ਵਿਦਾਇਗੀ ਪਾਰਟੀ
ਸੈਸ਼ਨ 2011-13 ਦੇ ਸਿਖਿਆਰਥੀਆਂ ਵੱਲੋਂ ਆਪਣੇ ਸੀਨੀਅਰ ਸੈਸ਼ਨ 2010-12 ਦੇ ਸਿਖਿਆਰਥੀ ਨੂੰ ਉਹਨਾਂ ਦੇ ਕੋਰਸ ਦੇ ਖਾਤਮੇ ਉੱਤੇ 20 ਫਰਵਰੀ ਨੂੰ ਇੱਕ ਸ਼ਾਨਦਾਰ ਵਿਦਾਇਗੀ ਪਾਰਟੀ ਦਾ ਆਯੋਜਨ ਕੀਤਾ ਗਿਆ । ਪੂਰੇ ਕੈਂਪਸ ਨੂੰ ਰੰਗੋਲੀ ਨਾਲ ਸਜਾਇਆ ਗਿਆ । ਚਾਹ -ਪਾਣੀ ਤੋਂ ਪਿੱਛੋਂ ਸੱਭਿਆਚਾਰਕ ਪ੍ਰੋਗਰਾਮ ਸ਼ੁਰੂ ਹੋਇਆ । ਜੂਨੀਅਰ ਸਿਖ਼ਿਆਰਥੀਆਂ ਨੇ ਸੀਨੀਅਰਜ਼ ਦੇ ਮਨੋਰੰਜ਼ਨ ਲਈ ਵੱਖ -ਵੱਖ ਸੱਭਿਆਚਾਰਕ ਵੰਨਗੀਆਂ ਪੇਸ਼ ਕੀਤੀਆਂ । ਇਹਨਾਂ ਵੰਨਗੀਆਂ ਵਿੱਚ ਸੋਲੋ ਗੀਤ,ਗਰੁੱਪ ਸੌਂਗ , ਨਾਚ ਤੇ ਸਕਿੱਟਾਂ ਆਦਿ ਸ਼ਾਮਲ ਸਨ। ਮਨਪ੍ਰੀਤ ਸਿੰਘ ,ਨਿਸ਼ਾਂਤ ਕੁਮਾਰ , ਰੂਬਨ ,ਸੁਖਵਿੰਦਰ ਕੌਰ , ਮੀਨਾ, ਆਦਿ ਨੇ ਖੂਬਸੂਰਤ ਅਵਾਜ਼ਾਂ ਵਿੱਚ ਗੀਤ ਪੇਸ਼ ਕੀਤੇ ਜਦਕਿ ਨਾਚ-ਗਰੁੱਪਾਂ ਵਿੱਚ ਗੁਰਬਖਸ਼ ਕੌਰ , ਪਲਵਿੰਦਰ ਕੌਰ ,ਗੁਰਜੀਤ ਕੌਰ , ਮਨਦੀਪ ਕੌਰ, ਰਜਵੰਤ ਕੌਰ, ਪੂਜਾ, ਸੋਨੀਆ ਆਦਿ ਸ਼ਾਮਲ ਸਨ । ਪੂਜਾ ਤੇ ਸਾਥਣਾਂ ਨੇ ਸਕਿੱਟ ਪੇਸ਼ ਕੀਤੀ। ਸੀਨੀਅਰ ਸੀਖਆਰਥੀਆਂ ਨੇ ਵੀ ਆਪਣੇ ਵਿਦਾਇਗੀ ਸਮੇਂ ਦੇ ਭਾਵਾਂ ਨੂੰ ਵੱਖ-ਵੱਖ ਗੀਤਾਂ ਰਾਹੀਂ ਪ੍ਰਗਟਾਇਆ। ਉਹਨਾਂ ਨੇ ਸਮੂਹ ਲੈਕਚਰਾਰ ਸਾਹਿਬਾਨ ਨੂੰ ਧੰਨਵਾਦ ਵੱਜੋਂ ਕਾਰਡ ਭੇਂਟ ਕੀਤੇ ਤੇ ਕੁਝ ਦਿਲਚਸਪ ਸਵਾਲਾਂ ਦੇ ਜਵਾਬ ਪੁੱਛੇ । ਜਾ ਰਹੇ ਸਿਖਿਆਰਥੀਆਂ ਵੱਲੋਂ ਸੰਸਥਾ ਲਈ ਆਖਰੀ ਤੋਹਫੇ ਵਜੋਂ ਇੱਕ ਫਰਿੱਜ ਵੀ ਭੇਂਟ ਕੀਤੀ ਗਈ।ਸਮੁੱਚੇ ਰੂਪ ਵਿੱਚ ਇਹ ਵਿਦਾਇਗੀ ਪਾਰਟੀ ਬੇਹੱਦ ਭਾਵੁਕ ਤੇ ਭਾਵਪੂਰਤ ਸਮਾਗਮ ਹੋ ਨਿੱਬੜੀ ।
ਵਿਗਿਆਨ ਦਿਵਸ ਤੇ ਜਲ ਦਿਵਸ